Wednesday, August 19, 2020

ਕੁਦਰਤ ਕੈਸੀ ਖੇਡ ਰਚਾਈ, ਸਾਰੀ ਖ਼ਲਕਤ ਅੰਦਰ ਹੋੜ ਬਿਠਾਈ jR Singh

ਕੁਦਰਤ ਕੈਸੀ ਖੇਡ ਰਚਾਈ,
ਸਾਰੀ ਖ਼ਲਕਤ ਅੰਦਰ ਹੋੜ ਬਿਠਾਈ ll
30/03/2020 8:20 am 
 
1
ਰੁੱਖ ਤੇ ਪੰਛੀ ਆਪਸ ਦੇ ਵਿੱਚ ਗੱਲਾਂ ਕਰਦੇ
ਜੇ ਖਿਲਵਾੜ ਨਾ ਕਰਦੇ ਨਾ ਐਦਾਂ ਮਰਦੇ
ਜੋ ਕਰਮ ਨੇ ਕੀਤੇ ਓਹਦਾ ਤਾਂ ਡੰਨ ਹੈ ਦੇਣਾ ਪੈਣਾ
ਸਭ ਲੇਖੇ ਜੋਖੇ ਐਦਾਂ ਹੀ ਫਿਰ ਕੁਦਰਤ ਨੇ ਲੈਣਾ
ਤਾਂਹੀ ਸਭ ਦੇ ਸਿਰ ਤੇ ਮੌਤ ਹੈ ਛਾਈ
ਕੁਦਰਤ ਕੈਸੀ ਖੇਡ ਰਚਾਈ

2
ਸੁੰਨੀਆਂ ਗਲੀਆਂ ਸੁੰਨੇ 4 ਚੁਫ਼ੇਰੇ ਨੇ
ਬੰਦਾ ਹੀ ਬੰਦੇ ਡੇ ਨਾ ਹੁਣ ਜਾਂਦਾ ਨੇੜੇ ਏ
ਬੰਦਾ ਹੀ ਬੰਦੇ ਦੇ ਨਾ ਆਉਂਦਾ ਨੇਡ਼ੇ ਏ
ਹੁਣ ਆਪ ਹੀ ਸੋਚ ਲੋ ਅਸੀਂ ਕੀ ਕੀ ਕੀਤਾ ਹੋਣਾ ਏ
ਖ਼ੁਦ ਇਨਸਾਨ ਹੀ ਪਸ਼ੂਆਂ ਤੋਂ ਹੋ ਗਿਆ ਬੌਣਾਂ ਏ
ਅਕਲਾਂ ਵਾਲਿਆਂ ਕੈਸੀ ਖੇਡ ਬਣਾਈ
ਕੁਦਰਤ ਕੈਸੀ ਖੇਡ ਰਚਾਈ

3
Hause Arrest ਹੁਣ 14 ਤੋਂ ਵੀ ਹੋ ਗਈ
ਕਿਰਤੀਆਂ ਦੇ ਵੇਹੜੇ ਚੁੱਲਿਆਂ ਦੀ ਲੋ ਗਈ
ਸਰਕਾਰਾਂ ਦਾਅਵੇ ਐਥੇ ਬੜੇ ਹੀ ਕੀਤੇ
ਪਰ ਬਹੁਤਿਆਂ ਲੋਕਾਂ ਹਉਂਕੇ ਹੰਝੂ ਪੀਤੇ
ਕਈਆਂ ਪਿੰਡਾਂ ਦੀ ਸੱਚੀ ਇਹੀ ਸੱਚਾਈ
ਕੁਦਰਤ ਕੈਸੀ ਖੇਡ ਰਚਾਈ

4
ਅੰਧ ਵਿਸ਼ਵਾਸ਼ਾਂ ਦਾ ਦੌਰ ਵੀ ਆਇਆ
ਕੌਲੀਆਂ ਥਾਲ਼ ਵੀ ਖੜ੍ਹਕੇ  ਟੋਰਚਾ ਦੀਪ ਜਗਾਇਆ
ਜੇ ਕੋਈ ਵਾਇਰਸ ਐਦਾਂ ਕਰਨ ਨਾਲ ਡਰਦਾ ਹੁੰਦਾ
ਤਾ ਨਿੱਤ ਇਨਸਾਨ ਐਦਾਂ ਨਾ ਸੱਜਣਾਂ ਮਰਦਾ ਹੁੰਦਾ
ਇਹ ਵਹਿਮ ਭਰਮ ਨਾਲ ਜਾਂਦੇ ਹੋਰ ਡਰਾਈ 
ਕੁਦਰਤ ਕੈਸੀ ਖੇਡ ਰਚਾਈ

5
ਵੱਡੀਆਂ ਵੱਡੀਆਂ ਹਸਤੀਆਂ ਬੜਾ ਪੈਸਾ ਦਾਨ ਹੈ ਕੀਤਾ
ਸਰਕਾਰਾਂ ਦੇ ਖ਼ਜਾਨੇ ਦਾ ਵੀ ਭਰ ਗਿਆ ਪੀਪਾ
ਸੁਣੋ ਦਾਨੀ ਸੱਜਣੋਂ ਐਦਾਂ ਨਾ ਭਰੋ ਖ਼ਜਾਨੇ
ਆਪ ਹੀ ਪਹੁੰਚਾਵੋ ਲੋਕਾਂ ਤੱਕ ਕਿਸੇ ਬਹਾਨੇ
ਦੁੱਖਾਂ ਵਾਲੀ ਹਨ੍ਹੇਰੀ Raje  ਜੱਗ ਤੇ ਛਾਈ

ਕੁਦਰਤ ਕੈਸੀ ਖੇਡ ਰਚਾਈ,
ਸਾਰੀ ਖ਼ਲਕਤ ਅੰਦਰ ਹੋੜ ਬਿਠਾਈ ll

No comments:

Post a Comment

jR Singh